ਕਰਾਚੀ, 3 ਫਰਵਰੀ
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਇਕ ਜ਼ਮੀਨੀ ਵਿਵਾਦ ਕਾਰਨ ਦਹਾਰ ਜਾਤੀ ਦੇ ਕੁਝ ਲੋਕਾਂ ਨੇ ਇਕ ਪਾਕਿਸਤਾਨੀ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਦੀ ਇਕ ਰਿਪੋਰਟ ਅਨੁਸਾਰ ਇਸ ਘਟਨਾ ਨੂੰ ਮੁਲਕ ਵਿਚ ਘੱਟ ਗਿਣਤੀਆਂ ’ਤੇ ਤਾਜ਼ੇ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਅਨੁਸਾਰ ਕਾਰੋਬਾਰੀ ਸਤਾਨ ਲਾਲ ਦੀ ਸੋਮਵਾਰ ਨੂੰ ਘੋਟਕੀ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।