ਜਨੇਵਾ: ਭਾਰਤ ਨੇ ਅੱਜ ਕਿਹਾ ਕਿ ਖ਼ਰਾਬ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਸੀਮਾ ਪਾਰ ਅਤਿਵਾਦ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ ਤੇ ਆਪਣੀਆਂ ਘੱਟ ਗਿਣਤੀਆਂ ਤੇ ਹੋਰ ਸਮੁਦਾਇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸੰਸਥਾਗਤ ਉਲੰਘਣਾ ਬੰਦ ਕਰਨਾ ਚਾਹੀਦਾ ਹੈ। ਮਨੁੱਖੀ ਅਧਿਕਾਰ ਕੌਂਸਲ ਦੇ 46ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਪ੍ਰਤੀਨਿਧੀ ਦੇ ਬਿਆਨ ਦੀ ਪ੍ਰਤੀਕਿਰਿਆ ਵਿੱਚ ਏਜੰਡਾ ਆਈਟਮ2 ਤਹਿਤ ਆਪਣੇ ਉੱਤਰ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਰਤ ਨੇ ਪਾਕਿਸਤਾਨ ਦੀ ਨਵੀਂ ਦਿੱਲੀ ਖ਼ਿਲਾਫ਼ ਗ਼ਲਤ ਪ੍ਰਚਾਰ ਲਈ ਮੰਚ ਦਾ ਦੁਰਉਪਯੋਗ ਕਰਨ ਲਈ ਨਿਖੇਧੀ ਕੀਤੀ। -ਪੀਟੀਆਈ