ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕਰਕੇ ਭਾਰਤੀ ਫੌਜਾਂ ਵਲੋਂ ਕੰਟਰੋਲ ਰੇਖਾ ਨੇੜੇ ਗੋਲੀਬੰਦੀ ਦੀ ਕਥਿਤ ਊਲੰਘਣਾ ਕਰਨ ’ਤੇ ‘ਕਰੜਾ ਰੋਸ’ ਦਰਜ ਕਰਾਇਆ। ਵਿਦੇਸ਼ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਨਿਕਿਆਲ ਸੈਕਟਰ ਵਿੱਚ ਐਤਵਾਰ ਨੂੰ ‘ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ’ ਕਾਰਨ ਪੰਜ ਨਾਗਰਿਕਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਬਿਆਨ ਅਨੁਸਾਰ ਭਾਰਤੀ ਡਿਪਲੋਮੈਟ ਨੂੰ ਗੋਲੀਬੰਦੀ ਸਬੰਧੀ 2003 ਦੇ ਸਮਝੌਤੇ ਦੀ ਪਾਲਣਾ ਕਰਨ, ਇਸ ਮਾਮਲੇ ਦੀ ਅਤੇ ਅਜਿਹੇ ਹੋਰਾਂ ਮਾਮਲਿਆਂ ਦੀ ਜਾਂਚ ਕਰਨ ਅਤੇ ਕੰਟਰੋਲ ਰੇਖਾ ਨੇੜੇ ਸ਼ਾਂਤੀ ਬਰਕਰਾਰ ਰੱਖਣ ਲਈ ਆਖਿਆ ਗਿਆ।
-ਪੀਟੀਆਈ