ਇਸਲਾਮਾਬਾਦ, 19 ਜੁਲਾਈ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰਵਾਰ ਇਕ ਉਸਾਰੀ ਅਧੀਨ ਪੁਲ ਲਾਗੇ ਕੰਧ ਡਿੱਗਣ ਨਾਲ ਗਿਆਰਾਂ ਵਰਕਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਜਦ ਕੰਧ ਡਿੱਗੀ, ਉਸ ਵੇਲੇ ਵਰਕਰ ਉਸਾਰੀ ਵਾਲੀ ਥਾਂ ਨੇੜੇ ਆਪਣੇ ਟੈਂਟਾਂ ਵਿਚ ਬੈਠੇ ਸਨ। ਉਨ੍ਹਾਂ ਦੱਸਿਆ ਕਿ ਕੰਧ ਮੌਨਸੂਨ ਦੀ ਬਾਰਿਸ਼ ਨਾਲ ਢਹਿ-ਢੇਰੀ ਹੋਈ ਹੈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਪੁਲੀਸ ਨੇ ਬਰਾਮਦ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ 25 ਜੂਨ ਤੋਂ ਬਾਅਦ ਪਾਕਿਸਤਾਨ ’ਚ ਮੀਂਹ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਕਰੀਬ 112 ਲੋਕ ਮੌਸਮ ਨਾਲ ਸਬੰਧਤ ਹਾਦਸਿਆਂ ਵਿਚ ਮਾਰੇ ਗਏ ਹਨ। ਮੀਂਹ ਕਾਰਨ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਈ ਦਰਿਆ ਪੂਰੇ ਭਰ ਕੇ ਵਗ ਰਹੇ ਹਨ। ਕਈ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ ਤੇ 15 ਹਜ਼ਾਰ ਲੋਕਾਂ ਨੂੰ ਹੋਰ ਥਾਵਾਂ ਉਤੇ ਜਾਣਾ ਪਿਆ ਹੈ। -ਏਪੀ