ਇਸਲਾਮਾਬਾਦ: ਪਾਕਿਸਤਾਨ ਨੇ ਕੌਮਾਂਤਰੀ ਪੱਧਰ ’ਤੇ ਉਪਲਬਧ ਬਿਹਤਰੀਨ ਤਰੀਕਿਆਂ ਨਾਲ ਦੇਸ਼ ਵਿਚ ਨਵੇਂ ਸਿਰਿਓਂ ਜਨਗਣਨਾ ਅਤੇ ਮਕਾਨਾਂ ਦੀ ਗਣਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਨੇ ਇਹ ਫ਼ੈਸਲਾ ਸਾਲ 2017 ਵਿਚ ਹੋਈ ਜਨਗਣਨਾ ਦੇ ਨਤੀਜਿਆਂ ਵਿਚ ਸਾਹਮਣੇ ਆਏ ਵਖਰੇਵਿਆਂ ਦੇ ਮੱਦੇਨਜ਼ਰ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਕੌਂਸਲ ਆਫ਼ ਕਾਮਨ ਇੰਟਰੱਸਟਸ (ਸੀਸੀਆਈ) ਦੀ 49ਵੀਂ ਮੀਟਿੰਗ ਹੋਈ ਜਿਸ ਵਿਚ ਸੱਤਵੀਂ ਜਨਗਣਨਾ ਅਤੇ ਮਕਾਨਾਂ ਦੀ ਗਣਨਾ ਕਰਵਾਉਣ ਅਤੇ ‘‘ਜਨਗਣਨਾ ਨਿਗਰਾਨੀ ਕਮੇਟੀ’’ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਗਿਆ। -ਪੀਟੀਆਈ