ਇਸਲਾਮਾਬਾਦ, 19 ਅਕਤੂਬਰ
ਪਾਕਿਸਤਾਨ ਦੀ ਅਰਥ ਵਿਵਸਥਾ ਲੜਖੜਾਉਣ ਤੋਂ ਬਾਅਦ ਇਮਰਾਨ ਖਾਨ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਨੂੰ ਫਾਇਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਤੋਂ ਰਾਹਤ ਮਿਲਣ ਦੀ ਸੰਭਾਵਨਾ ਨਾਂਮਾਤਰ ਹੈ। ਪਾਕਿਸਤਾਨ ਵਲੋਂ ਅਤਿਵਾਦ ਤੇ ਹੋਰ ਸਮੱਸਿਆਵਾਂ ਦਾ ਹੱਲ ਨਾ ਕਰਨ ’ਤੇ ਉਸ ਨੂੰ ਅਗਲੇ ਸਾਲ ਅਪਰੈਲ ਤਕ ਐਫਏਟੀਐਫ ਦੀ ਗਰੇਅ ਸੂਚੀ ਵਿਚ ਹੀ ਰੱਖਣ ਦੇ ਚਰਚੇ ਹਨ। ਐਫਏਟੀਐਫ ਦੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੀਟਿੰਗ ਹੋ ਰਹੀ ਹੈ ਤੇ ਅਗਲੀ ਮੀਟਿੰਗ ਅਗਲੇ ਸਾਲ ਅਪਰੈਲ ਵਿਚ ਹੋਵੇਗੀ। ਇਸ ਮੀਟਿੰਗ ਜ਼ਰੀਏ 21 ਅਕਤੂਬਰ ਨੂੰ ਫੈਸਲਾ ਕੀਤਾ ਜਾਵੇਗਾ ਕਿ ਪਾਕਿਸਤਾਨ ਨੂੰ ਗਰੇਅ ਸੂਚੀ ਵਿਚ ਰੱਖਿਆ ਜਾਵੇ ਜਾਂ ਬਾਹਰ ਕੱਢਿਆ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਇਸ ਸਬੰਧੀ ਬਣਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ।