ਇਸਲਾਮਾਬਾਦ, 14 ਜਨਵਰੀ
ਪਾਕਿਸਤਾਨ ਦੀ ਪਹਿਲੀ ਕੌਮੀ ਸੁਰੱਖਿਆ ਨੀਤੀ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਾਰੀ ਕੀਤੀ ਗਈ ਜਿਸ ਵਿਚ ਰਾਸ਼ਟਰੀ ਸ਼ਕਤੀ ਦੇ ਸਾਰੇ ਤੱਤਾਂ ਦੀ ਵਰਤੋਂ ਕਰਕੇ ਹਰ ਕੀਮਤ ’ਤੇ ਜੰਗ ਨੂੰ ਰੋਕਣ ਤੇ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ’ਤੇ ਜ਼ੋਰ ਦਿੱਤਾ ਗਿਆ। ਇਹ ਕੌਮੀ ਸੁਰੱਖਿਆ ਪਾਲਸੀ ਕੌਮੀ ਸੁਰੱਖਿਆ ਵਿਭਾਗ ਦੇ ਸੱਤ ਸਾਲਾਂ ਦੇ ਮੁਲਾਂਕਣ ਤੇ ਸਲਾਹ ਮਸ਼ਵਰੇ ਤੋਂ ਬਾਅਦ ਹੋਂਦ ਵਿਚ ਆਈ ਹੈ।