ਪੇਸ਼ਾਵਰ, 10 ਜੂਨ
ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੂੰ ਉਸ ਵੱਲੋਂ ਹਾਲ ਹੀ ਵਿੱਚ ਵਿਆਹ ਸਬੰਧੀ ਕੀਤੀ ਟਿੱਪਣੀ ਲਈ ਧਮਕਾਉਣ ਤੇ ਲੋਕਾਂ ਨੂੰ ਉਸ ’ਤੇ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਪਾਕਿਸਤਾਨ ਦੇ ਇੱਕ ਮੌਲਵੀ ਨੂੰ ਅਤਿਵਾਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਦਿ ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਪੁਲੀਸ ਨੇ ਬੀਤੇ ਦਿਨ ਉਸ ਦੇ ਘਰ ਛਾਪਾ ਮਾਰਿਆ ਤੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਮਰਵਤ ਜ਼ਿਲ੍ਹੇ ਵਿੱਚ ਮੌਲਵੀ ਵਜੋਂ ਕੰਮ ਕਰਦੇ ਮੁਫਤੀ ਸਰਦਾਰ ਅਲੀ ਹੱਕਾਨੀ ਨੂੰ ਗਿਫ਼ਤਾਰ ਕਰ ਲਿਆ। ਐੱਸਐੱਚਓ ਵਸੀਮ ਸਜਾਦ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਇੱਕ ਐੱਫਆਈਆਰ ਦਰਜ ਕਰ ਲਈ ਗਈ ਹੈ। -ਏਜੰਸੀ