ਇੰਦੋਰ: ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਜੈਕਬਾਬਾਦ ਸ਼ਹਿਰ ਵਿੱਚ ਜਨਮੀ ਗੀਤਾ ਨੂੰ ਉਸ ਸਮੇਂ ਹੋਸ਼ ਵੀ ਨਹੀਂ ਸੰਭਾਲਿਆ ਸੀ ਜਦੋਂ ਉਸ ਦਾ ਪਰਿਵਾਰ 40 ਸਾਲ ਪਹਿਲਾਂ ਪਾਕਿਸਤਾਨ ਛੱਡ ਕੇ ਭਾਰਤ ਆ ਗਿਆ ਸੀ। ਹੁਣ ਇਸ ਮਹਿਲਾ ਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ ਹੈ। ਅਧਿਕਾਰੀਆਂ ਅਨੁਸਾਰ ਗੀਤਾ ਉਨ੍ਹਾਂ ਪੰਜ ਜਣਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੌਤਮ ਮਿਸ਼ਰਾ ਨੇ ਇਥੇ ਇਕ ਸਮਾਗਮ ਦੌਰਾਨ ਭਾਰਤੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਦਿੱਤਾ। -ਏਜੰਸੀ