ਹਰਜੀਤ ਲਸਾੜਾ
ਬ੍ਰਿਸਬਨ 26 ਅਗਸਤ
ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪਾਸਾਰ ਲਈ ਯਤਨਸ਼ੀਲ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ’ ਵੱਲੋਂ ਸਾਲ 2023-2024 ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪਰਮਿੰਦਰ ਸਿੰਘ ਨੂੰ ਸਭਾ ਦਾ ਪ੍ਰਧਾਨ ਅਤੇ ਰੀਤੂ ਅਹੀਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਮੇਟੀ ਵਿੱਚ ਗ਼ਜ਼ਲਗੋ ਜਸਵੰਤ ਵਾਗਲਾ ਨੂੰ ਪ੍ਰੈੱਸ ਸਕੱਤਰ, ਵਰਿੰਦਰ ਅਲੀਸ਼ੇਰ ਨੂੰ ਮੀਤ ਪ੍ਰਧਾਨ, ਹਰਮਨਦੀਪ ਸਿੰਘ ਗਿੱਲ ਨੂੰ ਸਹਾਇਕ ਸਕੱਤਰ, ਟਿੱਪਣੀਕਾਰ ਦਲਜੀਤ ਸਿੰਘ ਨੂੰ ਖ਼ਜ਼ਾਨਚੀ, ਦਿਨੇਸ਼ ਨੂੰ ਸਭਾ ਸਲਾਹਕਾਰ ਅਤੇ ਗੁਰਜਿੰਦਰ ਸੰਧੂ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਲਾਇਬਰੇਰੀਆਂ ਅਤੇ ਪੰਜਾਬੀ ਸਕੂਲ ਖੋਲ੍ਹਣ ਸਮੇਤ ਹੋਰ ਕਾਰਜ ਕੀਤੇ ਜਾ ਰਹੇ ਹਨ।