ਕੀਵ, 1 ਮਈ
ਅਮਰੀਕਾ ’ਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਕਾਂਗਰਸ ਵਫ਼ਦ ਦੀ ਅਗਵਾਈ ਕਰ ਰਹੀ ਪੇਲੋਸੀ ਨੇ ਜ਼ੇਲੈਂਸਕੀ ਨੂੰ ਰੂਸ ਨਾਲ ਜੰਗ ਦਾ ਟਾਕਰਾ ਕਰਨ ’ਤੇ ਹੱਲਾਸ਼ੇਰੀ ਦਿੱਤੀ। ਗੱਲਬਾਤ ਮਗਰੋਂ ਉਹ ਪੋਲੈਂਡ ਰਵਾਨਾ ਹੋ ਗਈ ਜਿਥੇ ਉਹ ਅਧਿਕਾਰੀਆਂ ਨਾਲ ਮੁਲਕਾਤ ਕਰਨਗੇ। ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਕਿਸੇ ਸੀਨੀਅਰ ਆਗੂ ਦਾ ਇਹ ਪਹਿਲਾ ਯੂਕਰੇਨ ਦੌਰਾ ਹੈ।