ਤਾਈਪੇ(ਤਾਈਵਾਨ), 26 ਅਕਤੂਬਰ
ਤਾਈਵਾਨ ਦੀ ਰਾਜਧਾਨੀ ਵਿੱਚ ਸੈਂਕੜੇ ਲੋਕਾਂ ਨੇ ਹਾਂਗਕਾਂਗ ਦੇ 12 ਮੁ਼ਜ਼ਾਹਰਾਕਾਰੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਮਾਰਚ ਕੀਤਾ। ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਚੀਨੀ ਪ੍ਰਸ਼ਾਸਨ ਨੇ ਅਗਸਤ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਮੁਜ਼ਾਹਰਾਕਾਰੀ ਕਥਿਤ ਤੌਰ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਤਾਈਵਾਨ ਜਾ ਰਹੇ ਸਨ। ਇਸੇ ਦੌਰਾਨ ਚੀਨੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਇਲਾਕਾ ਹਾਂਗਕਾਂਗ ਦੀ ਸਰਹੱਦ ਨਾਲ ਲਗਦਾ ਹੈ। -ਏਜੰਸੀ