ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸੰਘੀ ਜੱਜ ਨੇ 169 ਭਾਰਤੀਆਂ ਦੀ ਉਹ ਅਪੀਲ ਖਾਰਜ ਕਰ ਦਿੱਤੀ ਹੈ ਜਿਸ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਸਾਲ ਦੇ ਅੰਤ ਤੱਕ ਐੱਚ1ਬੀ ਵੀਜ਼ਾ ਆਧਾਰ ’ਤੇ ਆਉਣ ਵਾਲੇ ਵਿਦੇਸ਼ੀਆਂ ਦੇ ਅਮਰੀਕਾ ’ਚ ਦਾਖਲੇ ’ਤੇ ਲਾਈ ਗਈ ਆਰਜ਼ੀ ਰੋਕ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਐੱਚ1ਬੀ ਵੀਜ਼ਾ ਗ਼ੈਰ ਪਰਵਾਸੀ ਵੀਜ਼ਾ ਹੈ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਤੇ ਤਕਨੀਕੀ ਮੁਹਾਰਾਤ ਵਾਲੇ ਅਹੁਦਿਆਂ ’ਤੇ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਸਹੂਲਤ ਦਿੰਦਾ ਹੈ। ਕੋਲੰਬੀਆ ਜ਼ਿਲ੍ਹੇ ਦੀ ਸੰਘੀ ਅਦਾਲਤ ਦੇ ਜੱਜ ਅਮਿਤ ਪੀ ਮਹਿਤਾ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਭਾਰਤੀ ਨਾਗਰਿਕ ਜੋ ਸਰਹੱਦਾਂ ਬੰਦ ਹੋਣ ਕਾਰਨ ਫਸ ਗਏ ਹਨ, ਦਾ ਕੇਸ ਜਿੱਤਣਾ ਸੰਭਵ ਨਹੀਂ ਹੈ ਜਿਸ ’ਚ ਟਰੰਪ ਵੱਲੋਂ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਚੁਣੌਤੀ ਦਿੱਤੀ ਗਈ ਹੈ। -ਪੀਟੀਆਈ