ਨਿਊਯਾਰਕ: ਫਾਈਜ਼ਰ ਅਤੇ ਇਸ ਦੇ ਜਰਮਨ ਭਾਈਵਾਲ ਬਾਇਓਐੱਨਟੈੱਕ ਨੇ ਬੁੱਧਵਾਰ ਨੂੰ ਦੂਜੇ ਬੈਚ ਦੇ ਅੰਤਰਿਮ ਨਤੀਜੇ ਜਾਰੀ ਕਰਦਿਆਂ ਕਿਹਾ ਹੈ ਕਿ ਊਨ੍ਹਾਂ ਦੀ ਕਰੋਨਾਵਾਇਰਸ ਵੈਕਸੀਨ 95 ਫ਼ੀਸਦ ਅਸਰਦਾਰ ਹੈ। ਊਨ੍ਹਾਂ ਕਿਹਾ ਹੈ ਕਿ ਵੈਕਸੀਨ ਹੋਰ ਰੋਗਾਂ ਤੋਂ ਪੀੜਤ ਬਜ਼ੁਰਗਾਂ ਨੂੰ ਲਾਗ ਲੱਗਣ ਤੋਂ ਵੀ ਬਚਾਊਂਦੀ ਹੈ। ਕੰਪਨੀ ਨੇ 9 ਨਵੰਬਰ ਨੂੰ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਊਨ੍ਹਾਂ ਦੀ ਵੈਕਸੀਨ ਕਰੋਨਾ ਦੇ ਇਲਾਜ ’ਚ 90 ਫ਼ੀਸਦੀ ਅਸਰਦਾਰ ਹੈ। ਫਾਈਜ਼ਰ ਮੁਤਾਬਕ ਪਹਿਲੀ ਖੁਰਾਕ ਦਿੱਤੇ ਜਾਣ ਦੇ 28 ਦਿਨਾਂ ਮਗਰੋਂ ਕੋਵਿਡ-19 ਖ਼ਿਲਾਫ਼ 95 ਫ਼ੀਸਦੀ ਨਤੀਜੇ ਨਿਕਲੇ ਹਨ। ਪਹਿਲਾਂ ਕੀਤੇ ਐਲਾਨ ਵੇਲੇ 100 ਵਿਅਕਤੀਆਂ ’ਤੇ ਟੈਸਟ ਕੀਤੇ ਗਏ ਸਨ ਪਰ ਹੁਣ 170 ਪੀੜਤਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ।
-ਆਈਏਐਨਐਸ