ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਹਵਾਈ ਅੱਡੇ ’ਤੇ ਅੱਜ ਇੱਕ ਯਾਤਰੀ ਦੇ ਬੈਗ ’ਚੋਂ ਬੰਬਨੁਮਾ ਵਸਤੂ ਮਿਲਣ ਮਗਰੋਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੇ ਕਈ ਘੰਟੇ ਹਵਾਈ ਅੱਡਾ ਬੰਦ ਕਰਵਾਈ ਰੱਖਿਆ। ਉਥੋਂ ਉਡਣ ਵਾਲੇ ਜਹਾਜ਼ ਰੋਕ ਦਿੱਤੇ ਗਏ ਤੇ ਉੱਤਰਨ ਵਾਲੀਆਂ ਉਡਾਣਾਂ ਵੈਨਕੂਵਰ ਭੇਜ ਦਿੱਤੀਆਂ ਗਈਆਂ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਦੇ ਬੈਗ ’ਚ ਬੰਬ ਹੋਣ ਦਾ ਸ਼ੱਕ ਪੈਣ ’ਤੇ ਯਾਤਰੀਆਂ ਦੀ ਸੁਰੱਖਿਆ ਲਈ ਕੁੱਝ ਦੇਰ ਲਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਮਗਰੋਂ ਬੰਬ ਨਿਰੋਧਕ ਦਸਤਾ ਸੱਦਿਆ ਗਿਆ। -ਪੱਤਰ ਪ੍ਰੇਰਕ