ਵਾਸ਼ਿੰਗਟਨ, 13 ਜੁਲਾਈ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ, ਉਨ੍ਹਾਂ ਦੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਗਲੇ ਹਫ਼ਤੇ ਦੋਵਾਂ ਮੁਲਕਾਂ ਦੇ ਸਿਖਰਲੇ ਸਨਅਤਕਾਰਾਂ ਤੇ ਆਰਥਿਕ ਮਾਹਿਰਾਂ ਦੀ ਹਾਜ਼ਰੀ ਵਿੱਚ ਸਿਖਰ ਵਾਰਤਾ ਨੂੰ ਸੰਬੋਧਨ ਕਰਨਗੇ। ਇਹ ਵਰਚੁਅਲ ਵਾਰਤਾ ਕੁੱਲ ਆਲਮ ਵਿੱਚ ਕੋਵਿਡ-19 ਦੇ ਵਧਦੇ ਅਸਰ ਤੇ ਚੀਨ ਦੀ ਹਮਲਾਵਰ ਕਾਰਵਾਈ ਦਰਮਿਆਨ ਹੋਵੇਗੀ, ਜਿਸ ਵਿੱਚ ਦੋਵਾਂ ਮੁਲਕਾਂ ਤੇ ਕੁੱਲ ਆਲਮ ਦੇ ਬਿਹਤਰ ਭਵਿੱਖ ਬਾਰੇ ਚਰਚਾ ਹੋਵੇਗੀ। ਅਮਰੀਕਾ-ਭਾਰਤ ਵਪਾਰ ਕੌਂਸਲ (ਯੂਐੱਸਆਈਬੀਸੀ) ਵੱਲੋਂ ਵਿਉਂਤੀ ਇਹ ਦੋ ਰੋਜ਼ਾ ਵਾਰਤਾ 21 ਤੇ 22 ਜੁਲਾਈ ਨੂੰ ਹੋਵੇਗੀ। -ਪੀਟੀਆਈ