ਕੀਵ (ਯੂਕਰੇਨ), 14 ਅਪਰੈਲ
ਰੂਸ ਦੇ ਚਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕੀਤਾ ਅਤੇ ਉਸ ਨੂੰ ਸਮਰਥਨ ਦਿੱਤਾ। ਇਸ ਦੌਰਾਨ ਰਾਸ਼ਟਰਪਤੀਆਂ ਨੇ ਰੂਸੀ ਹਮਲਿਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖਦੇ ਹੋਏ ਰੂਸ ਤੋਂ ਜਵਾਬਦੇਹੀ ਦੀ ਮੰਗ ਕੀਤੀ। ਪੋਲੈਂਡ, ਲਿਥੂਆਨੀਆ, ਲਾਤਵੀਆ ਅਤੇ ਐਸਤੋਨੀਆ ਦੇ ਰਾਸ਼ਟਰਪਤੀਆਂ ਦੀ ਯਾਤਰਾ ਨਾਟੋ ਦੇ ਪੂਰਬੀ ਪਾਸੇ ਦੇ ਦੇਸ਼ਾਂ ਦੀ ਏਕਤਾ ਦਾ ਮਜ਼ਬੂਤ ਪ੍ਰਦਰਸ਼ਨ ਸੀ। ਇਨ੍ਹਾਂ ਵਿੱਚੋਂ ਤਿੰਨ ਪਹਿਲਾਂ ਯੂਕਰੇਨ ਵਾਂਗ ਸੋਵੀਅਤ ਯੂਨੀਅਨ ਦਾ ਹਿੱਸਾ ਸਨ।