ਵਾਸ਼ਿੰਗਟਨ, 18 ਅਕਤੂਬਰ
ਫਲੋਰਿਡਾ ਦੇ ਭਾਰਤੀ ਅਮਰੀਕੀਆਂ ਨੇ ਆਪਣੇ ਯਹੂਦੀ ਦੋਸਤਾਂ ਨਾਲ ਮਿਲ ਕੇ ਕਸ਼ਮੀਰ ਵਿਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਕਸ਼ਮੀਰ ਹਿੰਦੂ ਫਾਊਂਡੇਸ਼ਨ ਦੇ ਮੈਂਬਰ ਦੀਪਕ ਗੰਜੂ ਨੇ ਕਿਹਾ ਕਿ ਮੁਜ਼ਾਹਰੇ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਦੇ ਪਰਿਵਾਰਾਂ ਨੂੰ 1990 ਵਿਚ ਕਸ਼ਮੀਰ ਵਿਚ ਆਪਣੇ ਘਰ ਛੱਡਣੇ ਪਏ ਸਨ ਤੇ ਉਹ ਹੁਣ ਤੱਕ ਪਰਤ ਨਹੀਂ ਸਕੇ।
ਮੁਜ਼ਾਹਰਾਕਾਰੀਆਂ ਨੇ ਕਸ਼ਮੀਰ ਵਿਚ ਪ੍ਰਵਾਸੀ ਮਜ਼ਦੂਰਾਂ ਤੇ ਘੱਟਗਿਣਤੀਆਂ ਦੀਆਂ ਹੱਤਿਆਵਾਂ ਰੋਕਣ ਲਈ ਭਾਰਤ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਕਿ ਚੁਣ-ਚੁਣ ਕੇ ਕੀਤੇ ਜਾ ਰਹੇ ਇਹ ਕਤਲ ਰੋਕੇ ਜਾ ਸਕਣ। -ਪੀਟੀਆਈ