ਲੰਡਨ, 13 ਫਰਵਰੀ
ਆਕਸਫੋਰਡ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਚੁਣੀ ਗਈ ਰਸ਼ਮੀ ਸਾਮੰਤ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਸਾਮੰਤ ਯੂਨੀਵਰਸਿਟੀ ਦੇ ਲਿਨਾਕਰ ਕਾਲਜ ਤੋਂ ਊਰਜਾ ਪ੍ਰਣਾਲੀ ਵਿਸ਼ੇ ’ਤੇ ਐੱਮਐੱਸਸੀ ਕਰ ਰਹੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ਵਿੱਚ ਉਸ ਨੇ 3,708 ਵੋਟਾਂ ਵਿੱਚੋਂ 1966 ਵੋਟਾਂ ਹਾਸਲ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਸਾਮੰਤ ਨੇ ਕਰਨਾਟਕ ਵਿੱਚ ਮਨੀਪਾਲ ਇੰਸਟੀਚਿਊਟ ਆਫ ਟੈਕਲਾਲੋਜੀ ਤੋਂ ਪੜ੍ਹਾਈ ਕੀਤੀ ਹੈ। ਸਟੂਡੈਂਟ ਯੂਨੀਅਨ ਦੀ 201-22 ਲਈ ਚੁਣੀ ਪ੍ਰਧਾਨ ਸਾਮੰਤ ਦੀ ਟੀਮ ਵਿੱਚ ਕੁੱਝ ਹੋਰ ਭਾਰਤੀ ਵੀ ਹਨ। ਇਨ੍ਹਾਂ ਵਿੱਚ ਦੇਵਿਕਾ ਮੀਤ ਪ੍ਰਧਾਨ ਗ੍ਰੈਜੂਏਟ ਇਲੈਕਟ ਤੇ ਧੀਤੀ ਗੋਇਲ ਸਟੂਡੈਂਟ ਟਰਸਟੀਜ਼ ਇਲੈਕਟ ਅਹੁਦੇ ਲਈ ਚੁਣੀ ਗਈ ਹੈ। -ਪੀਟੀਆਈ