ਵਾਸ਼ਿੰਗਟਨ, 6 ਫਰਵਰੀ
ਐੱਚ-1ਬੀ ਵੀਜ਼ਾ ਅਰਜ਼ੀਆਂ ਦੀ ਅਗਲੇ ਵਿੱਤੀ ਵਰ੍ਹੇ (2022) ਲਈ ਰਜਿਸਟਰੇਸ਼ਨ ਪ੍ਰਕਿਰਿਆ ਨੌਂ ਮਾਰਚ ਤੋਂ ਸ਼ੁਰੂ ਹੋਵੇਗੀ। ਇਹ 25 ਮਾਰਚ ਤੱਕ ਚੱਲੇਗੀ। ਕੰਪਿਊਟਰ ਰਾਹੀਂ ਕੱਢੇ ਜਾਣ ਵਾਲੇ ਡਰਾਅ ਤੋਂ ਬਾਅਦ ਸਫ਼ਲ ਉਮੀਦਵਾਰਾਂ ਬਾਰੇ 31 ਮਾਰਚ ਤੱਕ ਦੱਸ ਦਿੱਤਾ ਜਾਵੇਗਾ। ਸੰਘੀ ਏਜੰਸੀ ‘ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼’ ਨੇ ਦੱਸਿਆ ਕਿ ਰਵਾਇਤੀ ਲਾਟਰੀ ਪ੍ਰਣਾਲੀ ਤਹਿਤ ਇਹ ਵਰਕ ਵੀਜ਼ਾ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤਾ ਜਾਵੇਗਾ। -ਪੀਟੀਆਈ