ਵਾਸ਼ਿੰਗਟਨ, 21 ਮਾਰਚ
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਮਿਆਂਮਾਰ ਵਿੱਚ ਰੋਹਿੰਗੀਆ ਮੁਸਲਮਾਨਾਂ ’ਤੇ ਵੱਡੇ ਪੱਧਰ ’ਤੇ ਅੱਤਿਆਚਾਰ ‘ਕਤਲੇਆਮ’ ਦੇ ਤੁਲ ਹੈ। ਬਲਿੰਕਨ ਦੇ ਇਸ ਬਿਆਨ ਨੂੰ ਕੌਮਾਂਤਰੀ ਦਬਾਅ ਬਣਾਉਣ ਅਤੇ ਸੰਭਾਵਿਤ ਕਾਨੂੰਨੀ ਕਰਵਾਈ ਲਈ ਆਧਾਰ ਤਿਆਰ ਕਰਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਬਲਿੰਕਨ ਨੇ ‘ਯੂਐੱਸ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ’ ਵਿੱਚ ਇੱਕ ਭਾਸ਼ਣ ਦੌਰਾਨ ਕਿਹਾ ਕਿ ਅਧਿਕਾਰੀਆਂ ਨੇ ਮਿਆਂਮਾਰ ਦੀ ਫ਼ੌਜ ਰਾਹੀਂ ਘੱਟਗਿਣਤੀਆਂ ਖ਼ਿਲਾਫ਼ ਵੱਡੇ ਪੱਧਰ ਤੇ ਯੋਜਨਾਬੱਧ ਮੁਹਿੰਮ ਵਿੱਚ ਨਾਗਰਿਕਾਂ ਉਤੇ ਵੱਡੇ ਪੱਧਰ ’ਤੇ ਅੱਤਿਆਚਾਰ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਹੋਲੋਕਾਸਟ ਮਗਰੋਂ ਇਹ ਅੱਠਵੀਂ ਵਾਰ ਹੈ, ਜਦੋਂ ਅਮਰੀਕਾ ਇਸ ਨਤੀਜੇ ’ਤੇ ਪੁੱਜਿਆ ਕਿ ਮਿਆਂਮਾਰ ਵਿੱਚ ਕਤਲੇਆਮ ਹੋਇਆ ਹੈ। -ਏਪੀ