ਮਾਸਕੋ: ਰੂਸ ਦੇ ਸਕੂਲ ਵਿਚ ਇਕ ਬੰਦੂਕਧਾਰੀ ਨੇ ਗੋਲੀਆਂ ਮਾਰ ਕੇ 15 ਜਣਿਆਂ ਦੀ ਹੱਤਿਆ ਕਰ ਦਿੱਤੀ ਤੇ 24 ਹੋਰਾਂ ਨੂੰ ਫੱਟੜ ਕਰ ਦਿੱਤਾ। ਮ੍ਰਿਤਕਾਂ ਵਿਚ 11 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਮਾਸਕੋ ਤੋਂ ਕਰੀਬ 960 ਕਿਲੋਮੀਟਰ ਦੂਰ ਅਡਮਰਟੀਆ ਖੇਤਰ ਵਿਚ ਹੋਈ ਹੈ। ਜ਼ਖ਼ਮੀਆਂ ਵਿਚ ਵੀ 22 ਬੱਚੇ ਸ਼ਾਮਲ ਹਨ। ਜਦਕਿ ਸੱਤ ਹੋਰ ਬਾਲਗ ਹਨ। ਜਾਂਚ ਕਮੇਟੀ ਨੇ ਦੱਸਿਆ ਕਿ ਬੰਦੂਕਧਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਤੇ ਹਾਲੇ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਘਟਨਾ ਵਾਲੇ ਸਕੂਲ ਵਿਚ ਪਹਿਲੀ ਤੋਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਪੜ੍ਹਦੇ ਹਨ। ਗੋਲੀਬਾਰੀ ਤੋਂ ਬਾਅਦ ਸਕੂਲ ਨੂੰ ਖਾਲੀ ਕਰਾਇਆ ਗਿਆ ਤੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਜਾਂਚਕਰਤਾ ਮੁਤਾਬਕ ਬੰਦੂਕਧਾਰੀ ਨੇ ਕਾਲੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ ’ਤੇ ‘ਨਾਜ਼ੀ ਚਿੰਨ੍ਹ’ ਸਨ। ਗੋਲੀਬਾਰੀ ਪਿਛਲੇ ਮੰਤਵ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। -ਏਪੀ