ਕੀਵ, 19 ਨਵੰਬਰ
ਰੂਸ ਨੇ ਅੱਜ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਰੂਸ ਦੇ ਬ੍ਰਾਇੰਸਕ ਖੇਤਰ ’ਤੇ ਅਮਰੀਕਾ ਵੱਲੋਂ ਸਪਲਾਈ ਕੀਤੀਆਂ ਛੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗੀਆ। ਇਸ ਤੋਂ ਇਲਾਵਾ ਯੂਕਰੇਨ ਦੀ ਫੌਜ ਦੇ ਇੱਕ ਟੈਲੀਗ੍ਰਾਮ ਚੈਨਲ ਨੇ ਮੰਗਲਵਾਰ ਨੂੰ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ਸਪਲਾਈ ਕੀਤੀਆਂ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ (ATACMS ) ਮਿਜ਼ਾਈਲਾਂ ਨੂੰ ਯੂਕਰੇਨ ਵਿੱਚ ਕਿਸੇ ਅਣਦੱਸੀ ਥਾਂ ਤੋਂ ਦਾਗਿਆ ਜਾ ਰਿਹਾ ਹੈ। ਐਸੋਸੀਏਟਿਡ ਪ੍ਰੈਸ ਨੇ ਇਸ ਵੀਡੀਓ ਨੂੰ ਫਿਲਮਾਏ ਜਾਣ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਨੇ ਰੂਸ ਵਲੋਂ ਯੂਕਰੇਨ ’ਤੇ ਹਮਲੇ ਦੀ ਨਿਖੇਧੀ ਕੀਤੀ ਸੀ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਦਰਮਿਆਨ ਜੰਗ ਜਾਰੀ ਰਹਿਣ ਨੂੰ ਲੰਮਾ ਅਰਸਾ ਬੀਤ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਾ ਤਾਂ ਰੂਸ ਅਤੇ ਨਾ ਹੀ ਯੂਕਰੇਨ ਲੰਬੇ ਸਮੇਂ ਲਈ ਜੰਗ ਨੂੰ ਬਰਕਰਾਰ ਰੱਖ ਸਕਦੇ ਹਨ, ਹਾਲਾਂਕਿ ਰੂਸ ਆਪਣੇ ਵਿਸ਼ਾਲ ਸਰੋਤਾਂ ਕਾਰਨ ਲੰਬੇ ਸਮੇਂ ਤੱਕ ਜੰਗ ਜਾਰੀ ਰੱਖਣ ਦੇ ਯੋਗ ਹੈ।