ਕੀਵ, 25 ਫਰਵਰੀ
ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਆਸ਼ਕੋ ਨੇ ਦੋਸ਼ ਲਗਾਇਆ ਹੈ ਕਿ ਰੂਸ ਦੀਆਂ ਸੈਨਾਵਾਂ ਨੇ ਐਂਬੂਲੈਂਸਾਂ ’ਤੇ ਵੀ ਫਾਇਰਿੰਗ ਕੀਤੀ ਹੈ। ਉਨ੍ਹਾਂ ਨੇ ਯੂਕਰੇਨ ਟੀਵੀ ’ਤੇ ਇੰਟਰਵਿਊ ਦਿੰਦਿਆਂ ਦੱਸਿਆ ਕਿ ਚਰਨੀਹੀਵ ਸ਼ਹਿਰ ਵਿੱਚ ਮਾਨਸਿਕ ਰੋਗਾਂ ਦਾ ਇਲਾਜ ਕਰਨ ਵਾਲੇ ਹਸਪਤਾਲ ’ਤੇ ਵੀ ਰੂਸ ਦੇ ਸੈਨਿਕਾਂ ਨੇ ਗੋਲੀਬਾਰੀ ਕੀਤੀ ਹੈ। -ਰਾਇਟਰਜ਼