ਦੁਬਈ, 10 ਫਰਵਰੀ
ਸਾਊਦੀ ਅਰਬ ਦੇ ਸਰਕਾਰੀ ਟੀਵੀ ਨੇ ਦੱਸਿਆ ਯਮਨ ਦੇ ਹੂਥੀ ਬਾਗੀਆਂ ਵੱਲੋਂ ਦੱਖਣ-ਪੱਛਮੀ ਸਾਊਦੀ ਅਰਬ ’ਚ ਅਭਾ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਕਾਰਨ ਇੱਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਸਰਕਾਰੀ ਮਾਲਕੀ ਵਾਲੇ ਅਲ-ਅਖ਼ਬਾਰੀਆ ਟੀਵੀ ਵੱਲੋਂ ਅੱਜ ਦਿੱਤੀ ਰਿਪੋਰਟ ’ਚ ਦੱਸਿਆ ਗਿਆ ਕਿ ਅੱਗ ਬੁਝਾਊ ਅਮਲੇ ਦੇ ਮੈਂਬਰਾਂ ਨੇ ਅੱਗ ’ਤੇ ਕਾਬੂ ਪਾ ਲਿਆ। ਘਟਨਾ ’ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਅਭਾ ਹਵਾਈ ਅੱਡੇ, ਜੋ ਕਿ ਯਮਨ ਦੀ ਹੱਦ ਦੇ ਨੇੜੇ ਹੈ, ਨੂੰ ਪਹਿਲਾਂ ਵੀ ਹੂਥੀ ਬਾਗੀਆਂ ਵੱਲੋਂ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਿਛਲੇ ਸਾਲਾਂ ’ਚ ਕੀਤੇ ਗਏ ਹਮਲਿਆਂ ਦੌਰਾਨ ਉੱਥੇ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਅਤੇ ਦਰਜ਼ਨਾਂ ਹੋਰ ਜ਼ਖ਼ਮੀ ਹੋ ਚੁੱਕੇ ਹਨ। -ਏਪੀ