ਢਾਕਾ, 24 ਅਕਤੂਬਰ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਕਿਹਾ ਕਿ ਸਵਾਰਥੀ ਹਿੱਤਾਂ ਵਾਲੇ ਕੁੱਝ ਤਬਕੇ ਬੰਗਲਾਦੇਸ਼ ਦਾ ਅਕਸ ਖ਼ਰਾਬ ਕਰਨ ਅਤੇ ਫ਼ਿਰਕੂ ਵੰਡ ਪਾਉਣ ਲਈ ਦੁਰਪ੍ਰਚਾਰ ਕਰ ਰਹੇ ਹਨ। ‘ਬੀਡੀਨਿਊਜ਼24 ਡਾਟ ਕਾਮ’ ਨੇ ਪ੍ਰਧਾਨ ਮੰਤਰੀ ਹਸੀਨਾ ਦੇ ਹਵਾਲੇ ਨਾਲ ਕਿਹਾ, ‘‘ਕੋਈ ਵੀ ਬੰਗਲਾਦੇਸ਼ ਦਾ ਅਕਸ ਖ਼ਰਾਬ ਨਹੀਂ ਕਰ ਸਕਦਾ। ਕੁੱਝ ਘਟਨਾਵਾਂ ਅਸੀਂ ਵਾਪਰਦੇ ਦੇਖਦੇ ਹਾਂ, ਜੋ ਸਾਜ਼ਿਸ਼ੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।’’ -ਪੀਟੀਆਈ