ਵਾਸ਼ਿੰਗਟਨ: ਸੀਰੀਆ ਵਿਚ ਡਰੋਨ ਹਮਲੇ ’ਚ ਅਲਕਾਇਦਾ ਦਾ ਸੀਨੀਅਰ ਆਗੂ ਮਾਰਿਆ ਗਿਆ। ਅਮਰੀਕੀ ਕੇਂਦਰੀ ਕਮਾਂਡ ਦੇ ਬੁਲਾਰੇ ਜੌਹਨ ਰਿਗਜ਼ਬੀ ਨੇ ਦੱਸਿਆ ਕਿ ਅਲਕਾਇਦਾ ਦੇ ਸੀਨੀਅਰ ਆਗੂ ਦੀ ਪਛਾਣ ਅਬਦੁਲ ਹਮੀਦ-ਅਲ-ਮਤਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਐਮਕਿਊ-9 ਏਅਰਕਰਾਫਟ ਰਾਹੀਂ ਕੀਤੀ ਗਈ ਤੇ ਇਸ ਹਮਲੇ ਵਿਚ ਕਿਸੇ ਵੀ ਆਮ ਨਾਗਰਿਕ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਆਗੂ ਦੇ ਮਾਰੇ ਜਾਣ ਨਾਲ ਅਲਕਾਇਦਾ ਦੀਆਂ ਦਹਿਸ਼ਤੀ ਕਾਰਵਾਈਆਂ ’ਤੇ ਰੋਕ ਲੱਗੇਗੀ। ਸੀਰੀਆ ’ਚ ਅਮਰੀਕੀ ਟਿਕਾਣੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋ ਦਿਨ ਬਾਅਦ ਅਮਰੀਕਾ ਨੇ ਕਾਰਵਾਈ ਕੀਤੀ ਹੈ। -ਆਈਏਐੱਨਐੱਸ