ਪੇਈਚਿੰਗ, 18 ਅਕਤੂਬਰ
ਭਾਰਤ ਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਖ ਵੱਖ ਮੁਲਕਾਂ ਨਾਲ ਸਬੰਧਤ ਸਫ਼ੀਰਾਂ ਨੇ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਵੱਲੋਂ ਵਿਉਂਤੇ ਯੋਗ ਸਮਾਗਮ ’ਚ ਸ਼ਿਰਕਤ ਕੀਤੀ। ਐੱਸਸੀਓ ਵਿੱਚ ਭਾਰਤ ਤੇ ਚੀਨ ਤੋਂ ਇਲਾਵਾ ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਰੂਸ, ਤਾਜੀਕਿਸਤਾਨ, ਉਜ਼ਬੇਕਿਸਤਾਨ ਤੇ ਪਾਕਿਸਤਾਨ ਸ਼ਾਮਲ ਹਨ। ਸਮਾਗਮ ਵਿੱਚ ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ, ਐੱਸਸੀਓ ਦੇ ਸਕੱਤਰ ਜਨਰਲ ਵਲਾਦੀਮੀਰ ਨੋਰੋਵ ਤੇ ਚੀਨ ਦੀਆਂ ਹੋਰ ਕਈ ਜਥੇਬੰਦੀਆਂ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਸ਼ਾਮਲ ਸਨ। ਇਸ ਦੌਰਾਨ ਯੋਗਾ ਤੋਂ ਇਲਾਵਾ ਚੀਨੀ ਮਾਰਸ਼ਲ ਆਰਟ ਤਾਇ ਚੀ ਤੇ ਮੈਂਬਰ ਮੁਲਕਾਂ ਦੇ ਸਭਿਆਚਾਰਕ ਸਮਾਗਮਾਂ ਵਿੱਚ ਵੀ ਕੂਟਨੀਤਕਾਂ ਨੇ ਸ਼ਿਰਕਤ ਕੀਤੀ। -ਪੀਟੀਆਈ