ਇਸਲਾਮਾਬਾਦ, 19 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜੋ ਕਿ ਇਸ ਵੇਲੇ ਲੰਡਨ ਵਿਚ ਹਨ, ਵੱਲੋਂ ਇਸ ਹਫ਼ਤੇ ਹਸਪਤਾਲਾਂ ਦੇ ਕਈ ਗੈਰ-ਨਿਰਧਾਰਤ ਦੌਰੇ ਕੀਤੇ ਗਏ। ਉਨ੍ਹਾਂ ਦੇ ਗੁਰਦੇ ਵਿੱਚ ਕਾਫੀ ਜ਼ਿਆਦਾ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਸੂਤਰਾਂ ਨੇ ‘ਡਾਅਨ ਨਿਊਜ਼’ ਨੂੰ ਦੱਸਿਆ ਕਿ ਸ਼ਰੀਫ਼ ਵੱਲੋਂ ਮੰਗਲਵਾਰ ਤੇ ਬੁੱਧਵਾਰ ਨੂੰ ਕਈ ਡਾਕਟਰਾਂ ਤੱਕ ਪਹੁੰਚ ਕੀਤੀ ਗਈ ਅਤੇ ਵੀਰਵਾਰ ਨੂੰ ਉਨ੍ਹਾਂ ਦੇ ਹੋਰ ਕਈ ਟੈਸਟ ਹੋਣੇ ਸਨ। ਉਨ੍ਹਾਂ ਦੇ ਨਿੱਜੀ ਡਾਕਟਰ ਅਦਨਾਨ ਖਾਨ ਨੇ ਕਿਹਾ, ‘‘ਨਵਾਜ਼ ਸ਼ਰੀਫ਼ ਦੀ ਹਾਲਤ ਕਾਫੀ ਖ਼ਰਾਬ ਹੈ ਅਤੇ ਉਨ੍ਹਾਂ ਦੇ ਗੁਰਦੇ ਵਿੱਚ ਕਾਫੀ ਦਰਦ ਹੈ। ਉਨ੍ਹਾਂ ਦੇ ਗੁਰਦੇ ’ਚ ਪਥਰੀ ਹੈ।’’ -ਆਈਏਐੱਨਐੱਸ