ਢਾਕਾ, 6 ਸਤੰਬਰ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਹ ਬੰਗਲਾਦੇਸ਼ ਦੇ ਸੱਚੇ ਦੋਸਤ ਸਨ। ਬੰਗਲਾਦੇਸ਼ ਦੇ ਸੰਸਦ ਵੱਲੋਂ ਸ਼ੋਕ ਮਤਾ ਵੀ ਪਾਸ ਕੀਤਾ ਗਿਆ।
ਕਰੋਨਾਵਾਇਰਸ ਮਹਾਮਾਰੀ ਦੌਰਾਨ ਸੰਸਦ ਦੇ ਦੂਜੀ ਵਾਰ ਰੱਖੇ ਗਏ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ੇਖ ਹਸੀਨਾ ਨੇ ਕਿਹਾ, ‘1971 ਦੀ ਜੰਗ ਤੋਂ ਉਹ ਬੰਗਲਾਦੇਸ਼ ਦੇ ਸੱਚੇ ਦੋਸਤ ਰਹੇ ਹਨ।’ ਸੰਸਦ ਨੇ ਅੱਜ ਸ੍ਰੀ ਮੁਖਰਜੀ ਦੇ ਦੇਹਾਂਤ ਅਤੇ ਪਿੱਛੇ ਜਿਹੇ ਮਰਨ ਵਾਲੇ ਕਈ ਬੰਗਲਾਦੇਸ਼ੀਆਂ ਦੀ ਯਾਦ ’ਚ ਸ਼ੋਕ ਮਤਾ ਪਾਸ ਕੀਤਾ। ਬੰਗਲਾਦੇਸ਼ ਸਰਕਾਰ ਨੇ ਐਲਾਨ ਕੀਤਾ ਕਿ ਸ੍ਰੀ ਮੁਖਰਜੀ ਦੀ ਯਾਦ ’ਚ ਇੱਕ ਦਿਨ ਦਾ ਕੌਮੀ ਸੋਗ ਰੱਖਿਆ ਜਾਵੇਗਾ। ਹਸੀਨਾ ਨੇ ਉਨ੍ਹਾਂ ਨੂੰ ਦਿੱਤੀ ਗਈ ਨਿੱਜੀ ਸਹਾਇਤਾ ਤੇ ਉਨ੍ਹਾਂ ਦੇ ਪਰਿਵਾਰ ਦੀ ਦੇਸ਼ ਨਿਕਾਲੇ ਸਮੇਂ ਕੀਤੀ ਗਈ ਮਦਦ ਲਈ ਸ੍ਰੀ ਮੁਖਰਜੀ ਨੂੰ ਯਾਦ ਕੀਤਾ। ਉਨ੍ਹਾਂ ਸ੍ਰੀ ਮੁਖਰਜੀ ਨੂੰ ਵਿਦਵਾਨ ਸਿਆਸਤਦਾਨ ਕਰਾਰ ਦਿੱਤਾ ਜਿਨ੍ਹਾਂ ਨੂੰ ਵੱਖ ਵੱਖ ਖੇਤਰਾਂ ਦੀ ਵੱਡੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ‘ਭਾਰਤ ਰਤਨ’ ਮੁਖਰਜੀ ਨੇ ਭਾਰਤ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ।
-ਪੀਟੀਆਈ