ਪੇਈਚਿੰਗ, 26 ਅਪਰੈਲ
ਕਰੋਨਾ ਸੰਕਟ ਦੌਰਾਨ ਭਾਰਤ ਦੀ ਬਾਂਹ ਫੜਨ ਦਾ ਦਾਅਵਾ ਕਰਨ ਵਾਲੇ ਗੁਆਂਂਢੀ ਮੁਲਕ ਨੇ ਸਰਕਾਰੀ ਮਾਲਕੀ ਵਾਲੀ ਸਿਚੁਆਨ ਏਅਰਲਾਈਨਜ਼ ਨੇ ਭਾਰਤ ਜਾਣ ਵਾਲੀਆਂ ਆਪਣੀਆਂ ਸਾਰੀਆਂ ਮਾਲਵਾਹਕ ਉਡਾਣਾਂ ’ਤੇ 15 ਦਿਨਾਂ ਲਈ ਰੋਕ ਲਾ ਦਿੱਤੀ ਹੈ। ਉਡਾਣਾਂ ਬੰਦ ਹੋਣ ਨਾਲ ਨਿੱਜੀ ਵਪਾਰੀਆਂ ਦੇ ਭਾਰਤ ’ਚ ਅਤਿ ਲੋੜੀਂਦੇ ਆਕਸੀਜਨ ਕੰਸੈਨਟਰੇਟਰਾਂ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਯਕੀਨੀ ਬਣਾਉਣ ਦੇ ਯਤਨਾਂ ਨੂੰ ਢਾਹ ਲੱਗੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਕਿਹਾ ਕਿ ਮੌਜੂਦਾ ਸਮੇਂ ਦੋਵੇਂ ਧਿਰਾਂ (ਭਾਰਤ ਤੇ ਚੀਨ) ਇਕ ਦੂਜੇ ਦੇ ਸੰਪਰਕ ਵਿੱਚ ਹਨ। ਉਧਰ ਭਾਰਤ ਵਿੱਚ ਚੀਨ ਦੇ ਰਾਜਦੂਤ ਸੁਨ ਵੀਡੌਂਗ ਨੇ ਇਕ ਟਵੀਟ ’ਚ ਕਿਹਾ ਕਿ ਉਨ੍ਹਾਂ ਦਾ ਮੁਲਕ ਕਰੋਨਾ ਖ਼ਿਲਾਫ਼ ਲੜਾਈ ’ਚ ਭਾਰਤ ਦੀ ਪੂਰੀ ਹਮਾਇਤ ਕਰੇਗਾ। ਪੀਟੀਆਈ