ਮੋਗਾਦਿਸ਼ੂ (ਸੋਮਾਲੀਆ), 16 ਜਨਵਰੀ
ਸੋਮਾਲੀਆ ਦੀ ਸਰਕਾਰ ਦਾ ਬੁਲਾਰਾ ਇੱਥੇ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਜ਼ਖਮੀ ਹੋ ਗਿਆ। ਇਸ ਧਮਾਕੇ ਦੀ ਜ਼ਿੰਮੇਵਾਰੀ ਅਲ-ਸ਼ਬਾਬ ਅਤਿਵਾਦੀ ਗਰੁੱਪ ਨੇ ਲਈ ਹੈ। ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਇਸ ਧਮਾਕੇ ਵਿੱਚ ਇੱਕੋ-ਇੱਕ ਨਿਸ਼ਾਨਾ ਮੁਹੰਮਦ ਇਬਰਾਹਿਮ ਮੋਅਲਿਮੂ ਜਾਪਦਾ ਹੈ, ਜਿਸਦੇ ਘਰ ਨੇੜੇ ਇਹ ਧਮਾਕਾ ਹੋਇਆ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਉਸਦੇ ਜ਼ਖ਼ਮ ਜ਼ਿਆਦਾ ਡੂੰਘੇ ਨਹੀਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਸੋਮਾਲੀਆ ਵਿੱਚ ਕੌਮੀ ਚੋਣਾਂ ਕਾਰਨ ਮਾਹੌਲ ਤਣਾਅਮਈ ਹੋ ਰਿਹਾ ਹੈ ਜੋ ਲਗਪਗ ਇੱਕ ਸਾਲ ਦੇਰੀ ਨਾਲ ਹੋ ਰਹੀਆਂ ਹਨ।
ਇੱਥੋਂ ਦੀ ਇੱਕ ਸਥਾਨਕ ਸਿਵਲ ਸੁਸਾਇਟੀ ਦੇ ਕਾਰਕੁਨ ਮੁਹੰਮਦ ਅਬਦੁੱਲਾਜੀਜ਼ ਉਮਰ ਨੇ ਕਿਹਾ ਕਿ ਅਜਿਹੇ ਹਮਲੇ ਸਪੱਸ਼ਟ ਤੌਰ ’ਤੇ ਰਾਜਸੀ ਤੌਰ ’ਤੇ ਪ੍ਰੇਰਿਤ ਹਨ। ਬੀਬੀਸੀ ਦੇ ਸਾਬਕਾ ਪੱਤਰਕਾਰ ਮੋਅਲਿਮੂ ਦਾ ਅਗਸਤ 2020 ਵਿੱਚ ਰਾਜਧਾਨੀ ’ਚ ਇੱਕ ਹੋਟਲ ’ਚ ਹੋਏ ਇੱਕ ਹਮਲੇ ’ਚ ਵੀ ਬਚਾਅ ਹੋ ਗਿਆ ਸੀ, ਜਿਸ ਦੌਰਾਨ 15 ਜਣੇ ਮਾਰੇ ਗਏ ਸਨ। ਉਹ ਉਸ ਸਮੇਂ ‘ਫੈੱਡਰੇਸ਼ਨ ਆਫ਼ ਸੋਮਾਲੀ ਜਰਨਲਿਸਟਸ’ ਦੇ ਜਨਰਲ ਸਕੱਤਰ ਸਨ।Rs -ਏਪੀ