ਕੋਲੰਬੋ, 10 ਅਪਰੈਲ
ਸ੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਲਈ 10000 ਤੋਂ ਵੱਧ ਲੋਕ ਗਾਲੇ ਫੇਸ ਗ੍ਰੀਨ ਪਾਰਕ ਵਿਚ ਇਕੱਠੇ ਹੋਏ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਰਾਤ ਭਰ ਪ੍ਰਦਰਸ਼ਨ ਕੀਤੇ। ਸ੍ਰੀਲੰਕਾ 1948 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਆਪਣੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਾਸੀ ਕਈ ਹਫ਼ਤਿਆਂ ਤੋਂ ਬਿਜਲੀ ਕੱਟਾਂ, ਗੈਸ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਸ਼ਨਿਚਰਵਾਰ ਦੇ ਦਿਨ ਤੋਂ ਹੀ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਗਾਲੇ ਫੇਸ, ਉਸੇ ਜਗ੍ਹਾ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਸਕੱਤਰੇਤ ਸਥਿਤ ਹੈ ਅਤੇ ਸ਼ਾਮ ਤੱਕ ਪੂਰੀ ਸੜਕ ਪ੍ਰਦਰਸ਼ਨਕਾਰੀਆਂ ਨਾਲ ਭਰ ਗਈ ਅਤੇ ਆਵਾਜਾਈ ਠੱਪ ਹੋ ਗਈ।