ਨਿਊ ਯਾਰਕ (ਅਮਰੀਕਾ), 22 ਮਾਰਚ
ਗੂਗਲ ਦੀ ਸਾਬਕਾ ਕਰਮਚਾਰੀ ਨੇ ਇਸ ਕੰਪਨੀ ’ਤੇ ਨਸਲੀ ਵਿਤਕਰੇ ਲਈ ਮੁਕੱਦਮਾ ਕੀਤਾ ਹੈ। ਉਸ ਦਾ ਦੋਸ਼ ਹੈ ਕਿ ਉਹ ਆਪਣੇ ਸਿਆਹ ਕਰਮਚਾਰੀਆਂ ਨਾਲ ਗਲਤ ਵਿਵਹਾਰ ਕਰਦੀ ਹੈ। ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਸਿਆਹ ਕਾਮਿਆਂ ਨੂੰ ਹੇਠਲੇ ਪੱਧਰ ’ਤੇ ਰੱਖਦੀ ਹੈ ਅਤੇ ਘੱਟ ਤਨਖਾਹ ਵਾਲੀਆਂ ਨੌਕਰੀਆਂ ਦਿੰਦੀ ਹੈ, ਜੇ ਉਹ ਇਸ ਖ਼ਿਲਾਫ਼ ਆਵਾਜ਼ ਉਠਾਉਂਦੇ ਤਾਂ ਉਨ੍ਹਾਂ ਲਈ ਕੰਮ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ।