ਲੰਡਨ, 3 ਜਨਵਰੀ
ਬਰਤਾਨੀਆ ਆਧਾਰਤ ਭਾਰਤੀ ਮੂਲ ਦੇ ਮੋਹਰੀ ਕਾਰੋਬਾਰੀ ਲੌਰਡ ਸਵਰਾਜ ਪੌਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਪਾਰੋ ਗਰੁੱਪਜ਼ ਭਾਰਤ ਤੇ ਅਮਰੀਕਾ ਦੇ ਬਾਜ਼ਾਰਾਂ ’ਚ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਯੋਜਨਾ ਕਰੋਨਾਵਾਇਰਸ ਕਾਰਨ ਰੁਕ ਗਈ ਸੀ ਪਰ ਹੁਣ ਨਵੇਂ ਸਾਲ ’ਚ ਉਹ ਇਸ ’ਤੇ ਕੰਮ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਦੋਵਾਂ ਮੁਲਕਾਂ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਾਲਾਤ ਸੁਖਾਵੇਂ ਹੋਣਗੇ ਅਤੇ ਕਰੋਨਾਵਾਇਰਸ ਕਰਨ ਵਿਗੜੇ ਹਾਲਾਤ ਵੀ 2021 ’ਚ ਜਲਦੀ ਹੀ ਸੁਧਰਨੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਰੋਨਾ ਦੀ ਰੋਕਥਾਮ ਲਈ ਵੈਕਸੀਨ ਬਣ ਚੁੱਕੀ ਹੈ ਤੇ ਇਸ ਲਈ ਸਾਲ 2021 ਨੂੰ ਉਮੀਦ ਦੇ ਵਰ੍ਹੇ ਵਜੋਂ ਦੇਖਿਆ ਜਾ ਸਕਦਾ ਹੈ। -ਪੀਟੀਆਈ