ਕੋਪਨਹੇਗਨ (ਡੈਨਮਾਰਕ), 4 ਅਪਰੈਲ
ਸਵੀਡਨ ਨੇ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ-ਨਾਲ ਨਰਸਿੰਗ ਹੋਮਾਂ ਵਿੱਚ ਰਹਿਣ ਵਾਲੇ ਜਾਂ ਘਰ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਚੌਥੀ ਕੋਵਿਡ-19 ਟੀਕੇ ਦੀ ਖੁਰਾਕ ਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਸਵੀਡਨ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਸਿਫ਼ਾਰਸ਼ ਵਿੱਚ 18-64 ਸਾਲ ਦੀ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਵੀ ਚੌਥੀ ਖੁਰਾਕ ਲਈ ਵਿਚਾਰਿਆ ਜਾਵੇਗਾ ਜਿਨ੍ਹਾਂ ਵਿੱਚ ਇਸ ਬਿਮਾਰੀ ਨਾਲ ਲੜਨ ਵਾਲੇ ਤੱਤਾਂ ਦੀ ਘਾਟ ਪਾਈ ਜਾਵੇਗੀ। ਏਜੰਸੀ ਦੇ ਮੁਖੀ ਕੈਰਿਨ ਟੇਗਮਾਰਕ ਵਿਸੇਲ ਨੇ ਕਿਹਾ ਕਿ ਇੱਕ ਵਿਸ਼ਾਲ ਉਮਰ ਸੀਮਾ ਨੂੰ ਦੂਜਾ ਬੂਸਟਰ ਸ਼ਾਟ ਦੇਣਾ ਜਾਇਜ਼ ਹੈ। -ਏਪੀ