ਸਟਾਕਹੋਮ: ਮੈਡੀਸਨ (ਫਿਜ਼ੀਆਲੋਜੀ) ਖੇਤਰ ਵਿਚ ਇਸ ਸਾਲ ਦਾ ਨੋਬੇਲ ਪੁਰਸਕਾਰ ਸਵੀਡਨ ਦੇ ਵਿਗਿਆਨੀ ਸਵਾਂਤੇ ਪਾਬੋ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਮਨੁੱਖੀ ਵਿਕਾਸ ਬਾਰੇ ਕੀਤੀਆਂ ਖੋਜਾਂ ਲਈ ਦਿੱਤਾ ਗਿਆ ਹੈ। ਨੋਬੇਲ ਕਮੇਟੀ ਦੇ ਸਕੱਤਰ ਥੌਮਸ ਪਰਲਮੈਨ ਨੇ ਅੱਜ ਇਸ ਬਾਰੇ ਐਲਾਨ ਕੀਤਾ। ਪਾਬੋ ਨੇ ਆਧੁਨਿਕ ਮਨੁੱਖੀ ਜੀਨੋਮ ਤੇ ਅਲੋਪ ਹੋ ਚੁੱਕੀਆਂ ਮਨੁੱਖ ਦੀਆਂ ਸਭ ਤੋਂ ਕਰੀਬੀ ਪ੍ਰਜਾਤੀਆਂ ਨਿਏਂਡਰਥਲਜ਼ ਤੇ ਡੇਨੀਸੋਵਾਂਸ ਦਾ ਤੁਲਨਾਤਮਕ ਅਧਿਐਨ ਕੀਤਾ ਸੀ। ਉਨ੍ਹਾਂ ਦੀ ਖੋਜ ਵਿਚ ਸਾਬਿਤ ਹੋਇਆ ਹੈ ਕਿ ਇਨ੍ਹਾਂ ਦੋਵਾਂ ਪ੍ਰਜਾਤੀਆਂ ਦਾ ਰਲੇਵਾਂ ਹੋਇਆ ਹੈ। -ਏਪੀ