ਇਸਲਾਮਾਬਾਦ: ਤਾਲਿਬਾਨ ਅਫ਼ਗਾਨਿਸਾਨ ’ਚ ਉਨ੍ਹਾਂ ਮਹਿਲਾਵਾਂ ’ਤੇ ਨੌਕਰੀ ਕਰਨ, ਯਾਤਰਾ ਕਰਨ ਅਤੇ ਸਿਹਤ ਸੰਭਾਲ ਸੰਸਥਾਵਾਂ ਤੱਕ ਪਹੁੰਚ ਕਰਨ ’ਤੇ ਪਾਬੰਦੀ ਲਗਾ ਰਿਹਾ ਹੈ, ਜੋ ਜਾਂ ਤਾਂ ਅਣਵਿਆਹੀਆਂ ਹਨ ਜਾਂ ਫਿਰ ਜਿਨ੍ਹਾਂ ਕੋਲ ਕੋਈ ਪੁਰਸ਼ ਸਰਪ੍ਰਸਤ ਨਹੀਂ ਹੈ। ਇਸ ਸਬੰਧੀ ਜਾਣਕਾਰੀ ਯੂਐੱਨ ਦੀ ਇੱਕ ਰਿਪੋਰਟ ’ਚ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀ ਹੀ ਇੱਕ ਘਟਨਾ ਦੇ ਸਬੰਧ ਵਿੱਚ ਸਦਾਚਾਰ ਮੰਤਰਾਲੇ ਨੇ ਇੱਕ ਮਹਿਲਾ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਸਿਹਤ ਸੰਭਾਲ ਸੰਸਥਾ ’ਚ ਆਪਣੀ ਨੌਕਰੀ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। -ਏਪੀ