ਸਨਾ: ਯਮਨ ਦੇ ਪੂਰਬੀ ਸੂਬੇ ਹਦਰਾਮਾਵਤ ਵਿੱਚ ਅਲਕਾਇਦਾ ਦੇ ਦਸ ਅਤਿਵਾਦੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸੀਯੂਨ ਸ਼ਹਿਰ ਦੀ ਜੇਲ੍ਹ ਵਿੱਚ ਕੈਦੀਆਂ ਦਾ ਵੀਰਵਾਰ ਰਾਤ ਨੂੰ ਆਪਸ ਵਿੱਚ ਝਗੜਾ ਹੋ ਗਿਆ ਸੀ, ਜਿਸ ਕਾਰਨ ਸੁਰੱਖਿਆ ਗਾਰਡਾਂ ਨੂੰ ਦਖ਼ਲ ਦੇਣਾ ਪਿਆ। ਜਦੋਂ ਉਨ੍ਹਾਂ ਨੇ ਰੋਕਣਾ ਚਾਹਿਆ ਤਾਂ ਕੈਦੀ ਉਨ੍ਹਾਂ ’ਤੇ ਭਾਰੂ ਪੈ ਗਏ। ਉਨ੍ਹਾਂ ਦੀਆਂ ਕਲਾਸ਼ਨਿਕੋਵ ਰਾਈਫਲਾਂ ਖੋਹ ਲਈਆਂ ਅਤੇ ਜਾਂਦੇ ਹੋਏ ਉਨ੍ਹਾਂ ਦੇ ਹੱਥ ਬੰਨ੍ਹ ਗਏ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਕੈਦੀਆਂ ਨੇ ਜੇਲ੍ਹ ਗਾਰਡਾਂ ਨਾਲ ਤਾਲਮੇਲ ਬਣਾਇਆ ਹੋਣਾ, ਜੋ ਉਨ੍ਹਾਂ ਦੇ ਨਾਲ ਬਾਹਰੋਂ ਆਏ ਹੋਰ ਅਤਿਵਾਦੀਆਂ ਦੇ ਵੀ ਸੰਪਰਕ ਵਿੱਚ ਸਨ। ਯਮਨ ਆਧਾਰਿਤ ਅਲਕਾਇਦਾ ਨੂੰ ਆਲਮੀ ਨੈੱਟਵਰਕ ਦੀ ਸਭ ਤੋਂ ਖ਼ਤਰਨਾਕ ਬਾਂਚ ਮੰਨਿਆ ਜਾਂਦਾ ਹੈ ਅਤੇ ਉਸ ਨੇ ਅਮਰੀਕਾ ’ਤੇ ਹਮਲੇ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। -ਏਪੀ