ਇਸਲਾਮਾਬਾਦ: ਪਾਕਿਸਤਾਨ ’ਚ ਪੋਲੀਓ ਦਾ ਇੱਕ ਹੋਰ ਮਾਮਲਾ ਸਾਹਮਣੇ ਆਉਣ ਮਗਰੋਂ ਦੇਸ਼ ਵਿੱਚ ਇਸ ਸਾਲ ਪੋਲੀਓ ਦੇ ਕੁੱਲ ਕੇਸਾਂ ਦੀ ਗਿਣਤੀ 12 ਹੋ ਗਈ ਹੈ। ਤਾਜ਼ਾ ਮਾਮਲਾ ਵੀਰਵਾਰ ਨੂੰ ਮੀਰ ਅਲੀ ਇਲਾਕੇ ’ਚੋਂ ਸਾਹਮਣੇ ਆਇਆ ਹੈ। ਇੱਥੋਂ ਦਾ 21 ਮਹੀਨੇ ਦਾ ਬੱਚਾ 18 ਜੂਨ ਨੂੰ ਅਧਰੰਗ ਤੋਂ ਪੀੜਤ ਹੋਇਆ ਸੀ। ਅਖਬਾਰ ‘ਡਾਅਨ’ ਮੁਤਾਬਕ ਇਸ ਸਾਲ ਦੇ 12 ’ਚੋਂ 9 ਮਾਮਲੇ ਇਕੱਲੇ ਮੀਰ ਅਲੀ ਇਲਾਕੇ ਵਿੱਚ ਦਰਜ ਕੀਤੇ ਗਏ ਹਨ। -ਪੀਟੀਆਈ