ਕਾਹਿਰਾ: ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮਿਸਰ ਵਿੱਚ ਲਬਿੀਆ ਦੇ ਵਿਰੋਧੀਆਂ ਵਿਚਾਲੇ ਗੱਲਬਾਤ ਕੈਦੀਆਂ ਦੇ ਆਦਾਨ-ਪ੍ਰਦਾਨ ਅਤੇ ਦੇਸ਼ ਦੇ ਵੰਡੇ ਹੋਏ ਖਿੱਤੇ ਵਿੱਚ ਹਵਾਈ ਅਤੇ ਜ਼ਮੀਨੀ ਆਵਾਜਾਈ ਖੋਲ੍ਹਣ ਦੇ ਸ਼ੁਰੂਆਤੀ ਸਮਝੌਤਿਆਂ ਨਾਲ ਸਮਾਪਤ ਹੋਈ ਹੈ। ਫ਼ੌਜਾਂ ਵਿਚਾਲੇ ਆਹਮੋ-ਸਾਹਮਣੀ ਗੱਲਬਾਤ ਸੋਮਵਾਰ ਹੁਰਗਾਡਾ ਦੇ ਰੈੱਡ ਸੀ ਰਿਜ਼ੌਰਟ ’ਚ ਦੋਵੇਂ ਧਿਰਾਂ ’ਤੇ ਜੰਗ ਸਬੰਧੀ ਕੌਮਾਤਰੀ ਦਬਾਅ ਅਤੇ ਉਨ੍ਹਾਂ ਦੇ ਵਿਦੇਸ਼ੀ ਸਮਰਥਕਾਂ ਵੱਲੋਂ ਸੰਕਟ ਗਹਿਰਾਉਣ ਤੋਂ ਰੋਕਣ ਦੇ ਯਤਨਾਂ ਦੌਰਾਨ ਹੋਈ। ਲਬਿੀਆ ਵਿੱਚ ਸੰਯੁਕਤ ਰਾਸ਼ਟਰ ਦੇ ਸਹਿਯੋਗੀ ਮਿਸ਼ਨ ਨੇ ਲਿਖਤੀ ਬਿਆਨ ’ਚ ਕਿਹਾ ਕਿ ਦੋ ਦਿਨਾ ਗੱਲਬਾਤ ‘ਜ਼ਿੰਮੇਵਾਰੀ ਦੀ ਭਾਵਨਾ, ਪਾਰਦਰਸ਼ਤਾ ਅਤੇ ਆਪਸੀ ਭਰੋਸੇ’ ਦੌਰਾਨ ਹੋਈ ਜਿਸ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਦੌਰਾਨ ਲੜਾਈ ਸਬੰਧੀ ਕਈ ਸੁਸਤ ਮੁੱਦਿਆਂ ਬਾਰੇ ਗੱਲ ਅੱਗੇ ਵਧੀ ਹੈ। ਬਿਆਨ ਮੁਤਾਬਕ ਦੋਵੇਂ ਧਿਰਾਂ ਇਹ ਗੱਲ ਨਾਲ ਸਹਿਮਤ ਹੋਈਆਂ ਹਨ ਕਿ ਫ਼ੌਜੀ ਅਪਰੇਸ਼ਨਾਂ ਦੌਰਾਨ ਬੰਦੀ ਬਣਾਏ ਗਏ ਸਾਰੇ ਕੈਦੀਆਂ ਦੀ ਰਿਹਾਈ ਲਈ ਅਗਲੇ ਮਹੀਨੇ ਦੌਰਾਨ ਕਦਮ ਚੁੱਕਣੇ ਯਕੀਨੀ ਬਣਾਏ ਜਾਣਗੇ।
-ਏਪੀ