ਵਾਸ਼ਿੰਗਟਨ, 12 ਜੂਨਇਕ ਪਹਿਲਾਂ ਹੀ ਨਾਜ਼ੁਕ ਸਥਿਤੀ ਵਾਲਾ ਅੰਟਾਰਕਟਿਕ ਗਲੇਸ਼ੀਅਰ ਵਧੇਰੇ ਅਸੁਰੱਖਿਅਤ ਹੋ ਰਿਹਾ ਹੈ, ਕਿਉਂਕਿ ਉਪਗ੍ਰਹਿ ਦੀਆਂ ਤਸਵੀਰਾਂ ਵਿੱਚ ਬਰਫ ਦੀ ਉਹ ਪੱਟੀ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਟੁੱਟਦੀ ਨਜ਼ਰ ਆ ਰਹੀ ਹੈ, ਜੋ ਇਸ ਗਲੇਸ਼ੀਅਰ ਨੂੰ ਪਿਘਲ ਕੇ ਸਮੁੰਦਰ ਵਿੱਚ ਮਿਲਣ ਤੋਂ ਰੋਕਦੀ ਹੈ। ਨਵੇਂ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਇਹ ਪੱਟੀ ਟੁੱਟਦੀ ਹੋਈ ਬਰਫ ਦੇ ਵੱਡੇ ਤੌਦੇ ਬਣਾ ਰਹੀ ਹੈ। ‘ਪਾਈਨ ਆਈਲੈਂਡ’ ਗਲੇਸ਼ੀਅਰ ਦੀ ਬਰਫ਼ ਦੀ ਪੱਟੀ ਦਾ ਸਾਲ 2017 ਵਿੱਚ ਟੁਟਣਾ ਤੇਜ਼ ਹੋ ਗਿਆ ਸੀ, ਜਿਸ ਨਾਲ ਵਿਗਿਆਨੀਆਂ ਨੂੰ ਇਹ ਚਿੰਤਾ ਸਤਾਉਣ ਲੱਗੀ ਸੀ ਕਿ ਮੌਸਮ ਵਿੱਚ ਤਬਦੀਲੀ ਕਾਰਨ ਗਲੇਸ਼ੀਅਰ ਦਾ ਪਿਘਲਣਾ ਅਨੁਮਾਨ ਤੋਂ ਕਿਤੇ ਤੇਜ਼ੀ ਨਾਲ ਹੋਵੇਗਾ।।