ਸੰਯੁਕਤ ਰਾਸ਼ਟਰ, 26 ਜੁਲਾਈ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਅਤਿਵਾਦੀ ਸੰਗਠਨਾਂ ਅਲ-ਕਾਇਦਾ (ਏਕਿਊਆਈਐੱਸ), ਇਰਾਕ ਵਿਚ ਇਸਲਾਮਿਕ ਸਟੇਟ ਅਤੇ ਲੇਵੈਂਟ-ਖੁਰਾਸਾਨ (ਆਈਐੱਸਆਈਐੱਲ-ਕੇ) ਅਤੇ ਭਾਰਤੀ ਉਪਮਹਾਦੀਪ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੀ ਅਗਵਾਈ ਕਰ ਰਹੇ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਨਾਮ ਹਾਲੇ ਤੱਕ ਕਾਲੀ ਸੂਚੀ ਵਿੱਚ ਸ਼ਾਮਲ ਨਹੀਂ ਹਨ। ਸੰਯੁਕਤ ਰਾਸ਼ਟਰ ਦੀ ਆਈਐੱਸਆਈਐੱਸ, ਅਲ ਕਾਇਦਾ ਅਤੇ ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਨਿਗਰਾਨੀ ਟੀਮ’ ਦੀ 26 ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫ਼ਗਾਨ ਸਪੈਸ਼ਲ ਫੋਰਸਾਂ ਨੇ ਦੇਸ਼ ਵਿਆਪੀ ਮੁਹਿੰਮ ਚਲਾਈਆਂ, ਜਿਸ ਦੀ ਬਦੌਲਤ ਆਈਐੱਸਆਈਐੱਲ-ਕੇ ਦਾ ਮੁਖੀ ਅਸਲਮ ਫਾਰੂਕੀ, ਜ਼ਿਆ ਉਲ ਹੱਕ ਅਤੇ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਫਾਰੂਕੀ ਖ਼ੈਬਰ ਪਖਤੂਨਖਵਾ (ਪਾਕਿਸਤਾਨ) ਦਾ ਰਹਿਣ ਵਾਲਾ ਹੈ। ਕਾਬੁਲ ਦੇ ਵੱਡੇ ਗੁਰਦੁਆਰੇ ਉੱਤੇ ਹਮਲੇ ਦਾ ਮਾਸਟਰਮਾਈਂਡ ਸੀ, ਜਿਸ ਵਿੱਚ 25 ਸਿੱਖ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲ ਕਾਇਦਾ ਮਨਜੂਰੀ ਕਮੇਟੀ ਨੇ ਇਸ ਦੇ ਨਾਮ ਨੂੰ ਕਾਲੀ ਸੂਚੀ ਵਿੱਚ ਨਹੀਂ ਪਾਇਆ ਹੈ। ਇਸੇ ਤਰ੍ਹਾਂ ਹੱਕ ਵੀ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਕਾਲੀ ਸੂਚੀ ਵਿਚ ਨਹੀਂ ਹੈ। ਅਲ-ਕਾਇਦਾ ਇਨ ਇੰਡੀਅਨ ਉਪ-ਮਹਾਂਦੀਪ’ (ਏਕਿਊਆਈਐੱਸ) ਤਾਲਿਬਾਨ ਦੇ ਅਧੀਨ ਅਫਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਅਤੇ ਕੰਧਾਰ ਤੋਂ ਕੰਮ ਕਰਦਾ ਹੈ ਅਤੇ ਇਸ ਦਾ ਮੌਜੂਦਾ ਸਲਾਹਕਾਰ ਪਾਕਿਸਤਾਨ ਵਿਚ ਪੈਦਾ ਹੋਇਆ ਓਸਾਮਾ ਮਹਿਮੂਦ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਸੰਘ ਦੀਆਂ ਪਾਬੰਦੀਆਂ ਅਧੀਨ “ਸੂਚੀਬੱਧ” ਨਹੀਂ ਕੀਤਾ ਗਿਆ ਹੈ। ਮਹਿਮੂਦ ਨੇ ਅਸੀਮ ਉਮਰ ਦੀ ਜਗ੍ਹਾ ਲਈ ਸੀ।