ਲੰਡਨ:
ਬਰਤਾਨੀਆ ਦੀ ਸ਼ਹਿਜ਼ਾਦੀ ਅਤੇ ਮਹਾਰਾਜਾ ਚਾਰਲਸ ਤੀਜੇ ਦੀ ਭੈਣ ਐਨੀ ਨੂੰ ਬ੍ਰਿਸਟਲ ਵਿੱਚ ਇਕ ਘਟਨਾ ’ਚ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਅੱਜ ਬਕਿੰਘਮ ਪੈਲੇਸ ਨੇ ਦਿੱਤੀ। 73 ਸਾਲਾ ਰਾਜਕੁਮਾਰੀ ਐਨੀ ਨੂੰ ਐਤਵਾਰ ਸ਼ਾਮ ਨੂੰ ਗੈਟਕੋਂਬ ਪਾਰਕ ਇਸਟੇਟ ਵਿੱਚ ਇਹ ਸੱਟਾਂ ਲੱਗੀਆਂ। ਉਪਰੰਤ ਇਹਿਤਆਤੀ ਕਦਮਾਂ ਵਜੋਂ ਉਨ੍ਹਾਂ ਨੂੰ ਬ੍ਰਿਸਟਲ ਦੇ ਸਾਊਥਮੀਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਅਸਟੇਟ ਵਿੱਚ ਘੋੜੇ ਸਨ ਅਤੇ ਇਕ ਘੋੜੇ ਕਾਰਨ ਵਾਪਰੀ ਘਟਨਾ ਵਿੱਚ ਰਾਜਕੁਮਾਰੀ ਐਨੀ ਦੇ ਸਿਰ ਵਿੱਚ ਮਾਮੂਲੀ ਸੱਟਾਂ ਲੱਗੀਆਂ। -ਪੀਟੀਆਈ