ਇਸਲਾਮਾਬਾਦ, 3 ਅਕਤੂਬਰ
ਇੱਥੋਂ ਦੀ ਇਕ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਧਮਕੀ ਦੇਣ ਦੇ ਕੇਸ ਵਿਚ ਜਾਰੀ ਹੋਇਆ ਨੋਟਿਸ ਵਾਪਸ ਲੈ ਲਿਆ ਹੈ। ਇਹ ਮਾਮਲਾ ਇਕ ਮਹਿਲਾ ਜੱਜ ਨੂੰ ‘ਧਮਕਾਉਣ’ ਨਾਲ ਜੁੜਿਆ ਹੋਇਆ ਹੈ। ਇਮਰਾਨ ਅੱਜ ਇਸਲਾਮਾਬਾਦ ਹਾਈ ਕੋਰਟ ਅੱਗੇ ਪੇਸ਼ ਹੋਏ। ਪੰਜ ਮੈਂਬਰੀ ਬੈਂਚ ਵੱਲੋਂ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਉਹ ਇਮਰਾਨ ਵੱਲੋਂ ਮੰਗੀ ਮੁਆਫ਼ੀ ਤੇ ਉਨ੍ਹਾਂ ਦੇ ਵਿਹਾਰ ਤੋਂ ਸੰਤੁਸ਼ਟ ਹੈ। -ਪੀਟੀਆਈ