ਕਾਬੁਲ, 11 ਸਤੰਬਰ
ਅਮਰੀਕਾ ਵਿੱਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20ਵੀਂ ਵਰ੍ਹੇਗੰਢ ਮੌਕੇ ਹੀ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ ’ਤੇ ਤਾਲਿਬਾਨ ਦਾ ਝੰਡਾ ਲਹਿਰਾਇਆ ਦਿੱਤਾ ਗਿਆ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਕੁਝ ਦਿਨਾਂ ਬਾਅਦ ਹੀ 11 ਸਤੰਬਰ 2001 ਦੇ ਦਹਿਸ਼ਤੀ ਹਮਲੇ ਦੀ ਵਰ੍ਹਗੰਢ ਮਨਾਈ ਜਾ ਰਹੀ ਹੈ। ਕਾਬੁਲ ’ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ’ਤੇ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ ਸੀ, ਜੋ ਕਿ ਸ਼ਨਿੱਚਰਵਾਰ ਨੂੰ ਵੀ ਲਹਿਰਾਉਂਦਾ ਰਿਹਾ। ਤਾਲਿਬਾਨ ਨੇ ਅਮਰੀਕੀ ਸਫਾਰਤਖਾਨੇ ਦੀ ਸਫ਼ੇਦ ਕੰਧ ’ਤੇ ਵੀ ਰੰਗ ਨਾਲ ਆਪਣੇ ਝੰਡਾ ਦਾ ਨਿਸ਼ਾਨ ਬਣਾਇਆ ਹੈ। -ਏਪੀ