ਪੇਈਚਿੰਗ, 16 ਅਕਤੂਬਰ
ਰਿਕਾਰਡ ਤੀਜੀ ਵਾਰ ਤੇ ਸ਼ਾਇਦ ਤਾਉਮਰ ਚੀਨ ਦੀ ਸੱਤਾ ਵਿੱਚ ਬਣੇ ਰਹਿਣ ਲਈ ਤਿਆਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚੇਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ, ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਬੰਦ ਨਹੀਂ ਕਰੇਗਾ। ਸ਼ੀ ਨੇ ਅਹਿਦ ਲਿਆ ਕਿ ਕੌਮੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਨਾਲ ਜੜੇ ਹਿੱਤਾਂ ਦੀ ਸੁਰੱਖਿਆ ਲਈ ਦੇਸ਼ ਦੀ ਫੌਜ ਨੂੰ ‘ਆਲਮੀ ਪੱਧਰ ਦੇ ਮਾਪਦੰਡਾਂ’ ਦਾ ਬਣਾਉਣ ਤੇ ਮਜ਼ਬੂਤ ਕਰਨ ਦਾ ਅਮਲ ਜਾਰੀ ਰਹੇਗਾ। ਸ਼ੀ ਇਥੇ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਕਾਂਗਰਸ ਨੂੰ ਸੰਬੋਧਨ ਕਰ ਰਹੇ ਸਨ। ਪੰਜ ਸਾਲਾਂ ਵਿਚ ਇਕ ਵਾਰ ਹੁੰਦੇ ਪਾਰਟੀ ਸੰਮੇਲਨ ਦਾ ਅੱਜ ਪਹਿਲਾ ਦਿਨ ਸੀ। ਸੰਮੇਲਨ ਹਫ਼ਤਾ ਭਰ ਚੱਲੇਗਾ।