ਹੇਗ: ਨੈਦਰਲੈਂਡ ਸਥਿਤ ਭਾਰਤੀ ਦੂਤਾਵਾਸ ਲੋੜਵੰਦ ਭਾਰਤੀਆਂ ਲਈ ਜਲਦੀ ਹੀ ਪਾਸਪੋਰਟ ਦੀ ਛਪਾਈ ਸ਼ੁਰੂ ਕਰੇਗਾ। ਇਹ ਜਾਣਕਾਰੀ ਰਾਜਦੂਤ ਵੇਣੂ ਰਾਜਾਮੋਨੀ ਨੇ ਦਿੱਤੀ। ਮੌਜੂਦਾ ਸਮੇਂ ਪਾਸਪੋਸਟ ਛਪਾਈ ਲਈ ਨਵੀਂ ਦਿੱਲੀ ਭੇਜੇ ਜਾਂਦੇ ਹਨ। ਰਾਜਾਮੋਨੀ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਨੈਦਰਲੈਂਡ ’ਚ ਭਾਰਤੀ ਨਾਗਰਿਕਾਂ ਤੇ ਪਰਵਾਸੀਆਂ ਭਾਰਤੀਆਂ ਨੂੰ ਦੂਤਾਵਾਸ ਸੇਵਾਵਾਂ ਦੀ ਸਹੂਲਤ ਲਈ ਦੋ ਮੁੱਖ ਐਲਾਨ ਕੀਤੇ। ਰਾਜਾਮੋਨੀ ਨੇ ਕਿਹਾ ਕਿ ਜਲਦੀ ਹੀ ਭਾਰਤੀ ਨਾਗਰਿਕ ਡਾਕ ਰਾਹੀਂ ਦੂਤਾਵਾਸ ਕੋਲ ਦਸਤਾਵੇਜ਼ ਜਮ੍ਹਾਂ ਕਰਵਾ ਸਕਣਗੇ ਅਤੇ ਡਾਕ ਰਾਹੀਂ ਦੂਤਾਵਾਸ ਤੋਂ ਦਸਤਾਵੇਜ਼ ਹਾਸਲ ਵੀ ਕਰ ਸਕਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਦੂਤਾਵਾਸ ਜਲਦੀ ਹੀ ਹੇਗ ’ਚ ਪਾਸਪੋਰਟ ਦੀ ਛਪਾਈ ਸ਼ੁਰੂ ਕਰ ਦੇਵੇਗਾ ਜਿਸ ਨਾਲ ਭਾਰਤੀ ਨਾਗਰਿਕਾਂ ਨੂੰ ਜ਼ਰੂਰਤ ਸਮੇਂ ਪਾਸਪੋਰਟ ਜਾਰੀ ਕਰਨ ’ਚ ਲੱਗਣ ਵਾਲਾ ਸਮਾਂ ਕਾਫੀ ਘੱਟ ਜਾਵੇਗਾ।
-ਪੀਟੀਆਈ