ਲੰਡਨ, 12 ਸਤੰਬਰ
ਸਮਰਾਟ ਚਾਰਲਸ 3 ਨੇ ਬਰਤਾਨੀਆ ਦੇ ਬਾਦਸ਼ਾਹ ਵਜੋਂ ਅੱਜ ਸੰਸਦ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਉਨ੍ਹਾਂ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਲਫ਼ ਲਿਆ ਕਿ ਉਹ ਆਪਣੀ ‘ਪਿਆਰੀ ਮਾਂ’ ਵੱਲੋਂ ‘ਨਿਰਸੁਆਰਥ ਭਾਵਨਾ ਨਾਲ ਫ਼ਰਜ਼ ਨਿਭਾਉਣ’ ਦੀ ਕਾਇਮ ਕੀਤੀ ਮਿਸਾਲ ਦਾ ਪੂਰੀ ਵਫ਼ਾਦਾਰੀ ਨਾਲ ਪਾਲਣ ਕਰਨਗੇ। ਲੰਡਨ ਦੇ ਵੈਸਟਮਿਨਸਟਰ ਹਾਲ ਵਿੱਚ ਹਾਊਸ ਆਫ ਕਾਮਨਜ਼ ਤੇ ਹਾਊਸ ਆਫ਼ ਲਾਰਡਜ਼ ਦੇ ਮੈਂਬਰਾਂ ਵੱੱਲੋਂ ਦਿੱਤੀਆਂ ਸ਼ਰਧਾਂਜਲੀਆਂ ਦੇ ਜਵਾਬ ਵਿੱਚ ਆਪਣੀ ਮਾਂ ਦੀ ਇਸ ਹਾਲ ਨਾਲ ਜੁੜੀਆਂ ਕਈ ਯਾਦਾਂ ਨੂੰ ਸਾਂਝਿਆਂ ਕੀਤਾ। 73 ਸਾਲਾ ਬਾਦਸ਼ਾਹ ਨੇ ਵਿਲੀਅਮ ਸ਼ੈਕਸਪੀਅਰ ਦੇ ਹਵਾਲੇ ਨਾਲ ਆਪਣੀ ਮਾਂ ਤੇ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦਿੱਤੀ। ਹਾਲ ਵਿੱਚ 900 ਦੇ ਕਰੀਬ ਮੈਂਬਰ ਤੇ ਹੋਰ ਉਘੀਆਂ ਹਸਤੀਆਂ ਮੌਜੂਦ ਸਨ। -ਪੀਟੀਆਈ