ਸਿਓਲ, 4 ਅਕਤੂਬਰ
ਉੱਤਰੀ ਕੋਰੀਆ ਨੇ ਅੱਜ ਦਰਮਿਆਨੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾਗੀ, ਜੋ ਜਾਪਾਨ ਦੇ ਉੱਪਰੋਂ ਲੰਘਦੇ ਹੋਏ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗੀ। ਜਾਪਾਨ ਅਤੇ ਦੱਖਣੀ ਕੋਰੀਆ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਨੇ ਖੇਤਰ ਵਿੱਚ ਅਮਰੀਕਾ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਥਿਆਰਾਂ ਦੀ ਪਰਖ ਨੂੰ ਤੇਜ਼ ਕਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਦਾਗੀ ਘੱਟੋ-ਘੱਟ ਇੱਕ ਮਿਜ਼ਾਈਲ ਦੇ ਜਾਪਾਨ ਦੇ ਉੱਪਰੋਂ ਲੰਘਦੇ ਹੋਏ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ ਹੈ। ਜਪਾਨ ਨੇ ਅਧਿਕਾਰੀਆਂ ਨੇ ਨੇੜੇ ਦੀਆਂ ਇਮਾਰਤਾਂ ਨੂੰ ਖਾਲੀ ਕਰਨ ਲਈ ਪੂਰਬ-ਉੱਤਰ ਦੇ ਲੋਕਾਂ ਲਈ ਜੇ-ਅਲਰਟ ਜਾਰੀ ਕੀਤਾ ਹੈ।